ਪੰਜਾਬ ਅੱਜ ਵੀ ਕਾਲੇ ਦਿਨ ਦੇ ਪ੍ਰਭਾਵ ਹੇਠ ?

ਪੰਜਾਬ ਅੱਜ ਵੀ ਕਾਲੇ ਦਿਨ ਦੇ ਪ੍ਰਭਾਵ ਹੇਠ ?

ਗੁੰਡਿਆਂ ਦੀ ਹਮਾਇਤ ਕਰਨ ਵਾਲੀਆਂ ਸੰਸਥਾਵਾਂ ਪੰਜਾਬ ਨੂੰ ਗੁੰਡਿਆਂ ਦੇ ਰਹਿਮੋਕਰਮ ‘ਤੇ ਛੱਡਣਾ ਚਾਹੁੰਦੀਆਂ ਹਨ?

ਅਮਰੀਕਾ ਵਿਚ ਸਥਾਪਿਤ ਹੋਈ ਸਿੱਖ ਸੰਸਥਾ ਸਿੱਖਸ ਫਾਰ ਜਸਟਿਸ ਬੀਤੇ ਦਿਨੀਂ ਪੰਜਾਬ ਵਿਚ ਮਾਰੇ ਗਏ ਗੈਂਗਸਟਰਾਂ ਦੀ ਵਕਾਲਤ ਲਈ ਅੱਗੇ ਆਈ। ਮਾਰੇ ਗਏ ਗੈਂਗਸਟਰ ਉਹ ਸਨ, ਜਿਹੜੇ ਆਪਣੀ ਜਰੂਰਤ ਲਈ ਜੁਰਮ ਨੂੰ ਅੰਜਾਮ ਦਿੰਦੇ ਰਹੇ ਸਨ। ਵਿੱਕੀ ਗੌਂਡਰ ਨਾਲ ਹਮਦਰਦੀ ਜਤਾਉਣ ਲਈ ਸੰਸਥਾ ਵੱਲੋਂ ਕਈ ਬਿਆਨ ਦਾਗੇ ਗਏ। ਜਿਕਰਯੋਗ ਹੈ ਕਿ ਗੌਂਡਰ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਵਿਚ ਆਪਣੇ ਸਾਥੀ ਸਮੇਤ ਮਾਰਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਂਗਸਟਰਾਂ ਦੇ ਖਾਤਮੇ ਲਈ ਦਿੱਤੇ ਗਏ ਪੁਲਿਸ ਨਿਰਦੇਸ਼ਾਂ ਅਨੁਸਾਰ ਵੱਡੇ ਪੱਧਰ ‘ਤੇ ਕਾਰਵਾਈ ਵਿੱਢੀ ਗਈ ਸੀ, ਕਿਉਂਕਿ ਇਨ੍ਹਾਂ ਧੜਿਆਂ ਵੱਲੋਂ ਆਤੰਕ ਦਾ ਮਾਹੌਲ ਬਣਾਇਆ ਹੋਇਆ ਸੀ। ਜਿਕਰਯੋਗ ਹੈ ਕਿ ਸੰਸਥਾ ਵੱਲੋਂ ਯੂ ਐਸ ਸਟੇਟ ਸਕੱਤਰ ਅਤੇ ਡਿਪਾਰਟਮੈਂਟ ਆੱਫ ਹੋਮਲੈਂਡ ਸਕਿਉਰਿਟੀ ਨੂੰ ਅਮਰਿੰਦਰ ਸਿੰਘ ਦਾ ਵੀਜ਼ਾ ਬਰਖਾਸਤ ਕਰਨ ਦੀ ਦਰਖ਼ਾਸਤ ਸੈਕਸ਼ਨ 212 ਏ 3 ਈ 3 ਆਈ ਐਨ ਏ ਅਧੀਨ ਦਿੱਤੀ ਗਈ। ਜਿਸ ਤਹਿਤ ਇਲਜਾਮ ਲਗਾਏ ਗਏ ਕਿ, ਕੈਪਟਨ ਵੱਲੋਂ ਨਜਾਇਜ ਧੱਕੇਸ਼ਾਹੀ ਅਤੇ ਐਨਕਾਊਂਟਰ ਦੀਆਂ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਹਨ। ਕੈਪਟਨ ਵੱਲੋਂ ਚੁੱਕੇ ਗਏ ਕਦਮਾਂ ਦੀ ਸਰਾਹਨਾ ਕਰਨੀ ਬਣਦੀ ਹੈ। ਉਨ੍ਹਾਂ ਵੱਲੋਂ ਮੁਜਰਿਮਾਂ ਨੂੰ ਉਨ੍ਹਾਂ ਦੀ ਸਹੀ ਥਾਂ ਦਿਖਾਈ ਗਈ ਹੈ। ਸੁਖਦੇਵ ਸਿੰਘ ਸਾਬਕਾ ਐਸ ਐਸ ਪੀ ਵੱਲੋਂ ਉਨਾਂ ਸੰਸਥਾਵਾਂ ਦੀ ਨਿੰਦਾ ਕੀਤੀ ਗਈ, ਜਿਹੜੀਆਂ ਅਜਿਹੇ ਗੁੰਡਾ ਅਨਸਰਾਂ ਦੀ ਹਮਾਇਤ ਕਰਦੀਆਂ ਹਨ। ਉਨ੍ਹਾਂ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ, ਕੀ ਅਜਿਹੀਆਂ ਸੰਸਥਾਵਾਂ ਪੰਜਾਬ ਨੂੰ ਲਗਾਤਾਰ ਗੁੰਡਿਆਂ ਦੇ ਰਹਿਮੋਕਰਮ ‘ਤੇ ਛੱਡਣਾ ਚਾਹੁੰਦੀਆਂ ਹਨ? Read More ….. CLICK

(Visited 37 times, 1 visits today)

You might be interested in